ਮੇਰੀ ਸਲਮਾ ਬੜੀ ਪਿਆਰੀ, ਹੱਸਦੀ ਤਾਂ ਜਾਪਦੀ ਫੁੱਲਾਂ ਦੀ ਕਿਆਰੀ……

ਮੇਰੀ ਸਲਮਾ

ਮੇਰੀ ਸਲਮਾ ਬੜੀ ਪਿਆਰੀ,
ਹੱਸਦੀ ਤਾਂ ਜਾਪਦੀ ਫੁੱਲਾਂ ਦੀ ਕਿਆਰੀ।
ਇੱਕ ਪਹਿਲੀ ਜਮਾਤ ਦੀ ਬੱਚੀ,
ਭਾਵੇਂ ਉਮਰ ਦੀ ਹੈ ਕੱਚੀ,
ਪਰ ਮਨ ਦੀ ਬੜੀ ਹੀ ਸੱਚੀ।
ਮੈਂ ਰੋਵਾਂ ਤਾਂ ਉਹ ਰੋਵੇ,
ਮੇਰੇ ਹਾਸਿਆਂ ਚ* ਖੁਸ਼ ਹੋਵੇ।
ਜਦ ਪਹਾੜੇ ਸੁਣਾਵੇ, ਮਨ ਨੂੰ ਬੜੀ ਹੀ ਭਾਵੇ।
ਜੈਨਮ ਅਤੇ ਸਲਾਮੂ ਦੀ ਭੈਣ,
ਜਿਸਦੇ ਮੋਟੇ^ਮੋਟੇ ਦੋ ਨੈਣ।
ਭਾਵੇਂ ਉਮਰ ਦੀ ਹੈ ਨਿਆਣੀ।
ਪਰ ਗੱਲ ਕਰੇ ਬੜੀ ਹੀ ਸਿਆਣੀ।
ਜਦੋਂ ਪਹਿਲੀ ਵਾਰੀ ਸਕੂਲ ਸੀ ਆਈ,
ਉਸਦੇ ਪੈਰੀ ਜੁੱਤੀ ਵੀ ਨ੍ਹੀਂ ਸੀ ਪਾਈ।
ਜਦੋਂ ਮੈਂ ਉਸਨੂੰ ਸਾਹਮਣੀ ਦੁਕਾਨ ਤੋਂ ਜੁੱਤੀ ਦਵਾਈ,
ਉਸਨੇ ਮੈਨੂੰ ਘੁੱਟ ਕੇ ਜੱਫੀ ਪਾਈ।
ਜਿਸ ਦਿਨ ਇਹ ਸਕੂਲ ਨਾ ਆਵੇ,
ਮਨ ਬੜਾ ਮੁਰਝਾਵੇ, ਚੇਤੇ ਬੜੀ ਹੀ ਆਵੇ।
ਰੱਬ ਇਸਨੂੰ ਸਦਾ ਖੁਸ਼ ਰੱਖੇ,
ਮੇਰੀ ਸਲਮਾ ਨੂੰ ਤੱਤੀ ਵਾਹ ਵੀ ਨਾ ਲੱਗੇ।

Nisha Kaura
M.Sc.,M.Ed.
E.T.T. Teacher
Govt Primary School
Rajewal-Kulewal
Samrala-II
Distt.Ludhiana

Spread the love